Our channel is all about travelling , exploring the different locations by couple rider who ride their bike to different parts of the country to explore new destinations ...new culture .... increase social relations ...met people .. promoting unity ...
We (me and my wife ) regularly ride on our Royal Enfield to different destinations and tries to share our experiences with all of you...
we hope that all of may like our these experiences of exploring different locations ...
thanks a lot


Riya Mani vlogs

ਬਦਲਾਅ ਦਾ ਦੌਰ ਜਾਰੀ ਹੈ ਤੇ ਜ਼ਿੰਦਗੀ ਬਦਲਾਅ ਦੇ ਦੌਰ ਵਿੱਚੋਂ ਜਦੋਂ ਨਿਕਲਦੀ ਹੈ ਤਾਂ ਉਸ ਵਕਤ ਬਹੁਤ ਸਾਰੇ ਅਜਿਹੇ ਚਿਹਰੇ ਜੋ ਕਿ ਤੁਹਾਡੇ ਬਹੁਤ ਕਰੀਬ ਹੁੰਦੇ ਨੇ, ਸਭ ਤੋ ਪਹਿਲੇ ਬਦਲਣੇ ਸ਼ੁਰੂ ਹੋ ਜਾਂਦੇ ਨੇ। ਉਮੀਦ ਨਹੀਂ ਹੁੰਦੀ ਕੁੱਝ ਤੋ ਪਰ.....
ਸਮਾਂ ਹਮੇਸ਼ਾ ਇੱਕ ਸਾਰ ਨਹੀਂ ਹੁੰਦਾ, ਚਲਦੇ ਪਾਣੀ ਦੀ ਤਰਾਂ ਇਹ ਵੀ ਬਦਲ ਜਾਂਦਾ ਹੈ .. ਓਸੇ ਸਮੇਂ ਦੀ ਧਾਰਾ ਚ ਚੱਲਦੇ ਚੱਲਦੇ ਜਦੋਂ ਅੱਜ ਅਸੀਂ ਆਪਣੀ ਲਾਡੋ ਰਾਣੀ ਨਾਲ ਸ਼ਿਮਲੇ ਵਾਲੀ ਮਾਲ ਰੋਡ ਤੇ ਪਹੁੰਚੇ ਤਾਂ ਓਥੇ ਉਹਦਾ ਚਾਅ ਵੇਖਣ ਵਾਲਾ ਸੀ , ਉਸਨੂੰ ਵੇਖਦੇ ਵੇਖਦੇ 40 ਸਾਲ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਜਦੋਂ ਮੈਂ ਪਹਿਲੀ ਵਾਰ ਆਪਣੇ ਮਾਤਾ-ਪਿਤਾ ਨਾਲ ਇੱਥੇ ਆਇਆ ਸੀ। ਆਪਣੇ ਮਾਂ- ਬਾਪ ਦੀ ਉਂਗਲੀ ਫੜ ਇੱਥੋਂ ਦੀ ਮਾਲ ਰੋਡ ਤੇ ਆਪਣੇ ਪੈੜਾਂ ਦੀ ਛਾਪ ਲੱਭਣ ਦੀ ਜਦੋਂ ਕੋਸ਼ਿਸ਼ ਹੋ ਰਹੀ ਸੀ ਓਸੇ ਵਕਤ ਮੇਰੀ ਧੀ ਨਵੀਆਂ ਪੈੜਾਂ ਇੱਥੇ ਬਣਾ ਰਹੀ ਸੀ। ਕਿੰਨਾ ਕੁੱਝ ਬਦਲ ਗਿਆ ਪਰ ਅੱਜ ਵੀ ਉਹ ਪੁਰਾਣੀਆਂ ਪੱਥਰ ਵਾਲੀਆਂ ਇਮਾਰਤਾਂ ਤੇ ਚਰਚ ਦੀ ਦਿੱਖ ਓਸੇ ਤਰਾਂ ਹੈ ਜਿਵੇਂ ਅੱਜ ਤੋਂ 40 ਸਾਲ ਪਹਿਲਾਂ ਸੀ।
ਇਨਸਾਨ ਬਦਲ ਜਾਂਦੇ ਨੇ, ਉਨ੍ਹਾਂ ਦਾ ਤੁਹਾਡੇ ਪ੍ਰਤੀ ਵਰਤਾਅ ਬਦਲ ਜਾਂਦਾ ਹੈ, ਗੱਲ ਕਰਨ ਦਾ ਨਜਰਿਆ ਬਦਲ ਜਾਂਦਾ ਹੈ...ਪਰ ਇਹ ਇਮਾਰਤਾਂ ਨਹੀਂ ਬਦਲੀਆਂ... ਫਿਰ ਸੁਭਾਵਿਕ ਹੀ ਤੁਹਾਡਾ ਇਨ੍ਹਾਂ ਇਮਾਰਤਾਂ ਪ੍ਰਤੀ ਲਗਾਵ ਹੋਣਾ ਲਾਜਮੀ ਹੈ। ਅੱਜ ਵੀ ਇਹ ਓਥੇ ਹੀ ਖੜੀਆਂ ਨੇ ਜਿੱਥੇ ਕਿ ਇਕ ਸਦੀ ਪਹਿਲਾਂ ਸੀ। ਕਾਸ਼ ... ਇਨਸਾਨ ਵੀ ਇਸ ਤਰ੍ਹਾਂ ਹੋ ਜਾਂਦੇ...

4 months ago | [YT] | 8

Riya Mani vlogs

"ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਹਿਣੀਆਂ ਦੇ ਭਾਰ ਨੇ ।
ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।"

ਕੱਲ ਜਦੋ ਆਪਣੀ ਧੀ ਰਾਣੀ ਨਾਲ਼ ਆਥਣ ਵੇਲੇ ਖੇਤਾਂ ਵੱਲ ਗਏ ਤਾਂ ਪੱਕੀਆਂ ਕਣਕਾਂ ਵੇਖ ਧਨੀ ਰਾਮ ਚਾਤ੍ਰਿਕ ਦੀਆਂ ਇਹ ਸਤਰਾਂ ਚੇਤੇ ਆ ਗਈਆਂ। ਅਜੇ 5 ਕੁ ਮਹੀਨਿਆਂ ਦੀ ਹੋਈ ਮੇਰੀ ਧੀ ਦੀਆਂ ਅੱਖਾਂ ਵਿੱਚ ਵੀ ਫਸਲਾਂ ਨੂੰ ਵੇਖ ਕੇ ਚਮਕ ਆ ਗਈ ਤੇ ਮੁੜ ਮੁੜ ਉਹ ਫਸਲਾਂ ਨੂੰ ਨਿਹਾਰ ਰਹੀ ਸੀ, ਉਸ ਲਈ ਇਹ ਸਭ ਕੁਝ ਨਵਾਂ ਹੈ , ਭਾਵੇਂ ਉਹ ਇਸ ਸਭ ਤੋ ਅਣਜਾਣ ਹੈ। ਇਸ ਵਕਤ ਆਪਣੀ ਧੀ ਨੂੰ ਵੇਖ ਕੇ ਮੈਂਨੂੰ ਅੰਨਦਾਤਾ ਦੀ ਖੁਸ਼ੀ ਵੀ ਅੱਖਾਂ ਸਾਹਮਣੇ ਆ ਗਈ ਜਿਸਨੇ ਪੂਰੀ ਮਿਹਨਤ ਲਗਨ ਨਾਲ਼ ਮਿੱਟੀ ਨਾਲ਼ ਮਿੱਟੀ ਹੋ ਕੇ ਆਪਣੇ ਬੱਚਿਆਂ ਵਾਂਗ ਇਹ ਫ਼ਸਲ ਪਾਲੀ ਹੈ ਜੋ ਕਿ ਅੱਜ ਪੂਰੀ ਤਰ੍ਹਾਂ ਤਿਆਰ ਹੈ। ਰੱਬ ਤੋ ਇਹੀ ਦੁਆ ਹੈ ਇਸ ਖਿੜੀ ਹੋਈ ਫ਼ਸਲ ਵਾਂਗ ਕਿਸਾਨਾਂ ਦੇ ਨਾਲ-ਨਾਲ ਸਭ ਦੇ ਚਿਹਰੇ ਖਿੜੇ ਰਹਿਣ, ਸਭ ਦੀ ਜ਼ਿੰਦਗੀ ਖੁਸ਼ੀਆਂ ਨਾਲ਼ ਭਰੀ ਹੋਵੇ।

ਵਿਸਾਖੀ ਮੁਬਾਰਕ ......

10 months ago | [YT] | 12

Riya Mani vlogs

ਕਈ ਦਿਨ ਹੋ ਗਏ ਸੀ Rajni Sharma ਦੁਆਰਾ ਮੈਨੂੰ 'ਲਾਂਭਾ ਦਿੰਦੇ ਨੂੰ ਕਿ ਆਪਾਂ ਆਪਣੇ ਇਸ ਸੋਹਣੇ ਯਾਦਗਾਰੀ ਸਮੇਂ ਦੀ ਕੋਈ ਫੋਟੋ ਨਹੀਂ ਕਾਰਵਾਈ।ਇਸ ਦੌਰਾਨ ਉਸਨੇ ਸਕੂਲ ਤੋਂ ਵੀ 6 ਮਹੀਨੇ ਦੀ ਛੁੱਟੀ ਲੈ ਲਈ ਸੀ ... ਜਿਵੇਂ ਜਿਵੇਂ ਸਮਾਂ ਨਜਦੀਕ ਆ ਰਿਹਾ ਸੀ , ਖੁਸ਼ੀ ਦੇ ਨਾਲ਼ ਨਾਲ਼ ਬੇਚੈਨੀ ਵੀ ਕਦੇ ਕਦੇ ਆ ਜਾਂਦੀ ਸੀ ਕਿਉਂਕਿ ਇਹ ਸਭ ਕੁਝ ਸਾਡੀ ਜ਼ਿੰਦਗੀ ਚ ਨਵਾਂ ਸੀ ਤੇ ਜ਼ਿੰਦਗੀ ਵੱਡੇ ਬਦਲਾਅ ਦੀ ਤਿਆਰੀ ਵਿੱਚ ਸੀ। ਜਿਨ੍ਹਾਂ ਹੱਥਾਂ ਚ ਹੁਣ ਤੱਕ ਲਾਲ ਘੋੜੇ ਦਾ ਹੈਂਡਲ ਰਿਹਾ ਸੀ ਤੇ ਪੈਰ ਲੰਬੇ ਸਫਰਾਂ ਤੇ ਰਹੇ ਸਨ, ਉਨ੍ਹਾਂ ਹੱਥਾਂ ਪੈਰਾਂ ਦੀ ਚਾਲ ਬਦਲਣ ਵਾਲੀ ਸੀ। ਇਸ ਗੱਲ ਦਾ ਸਾਨੂੰ ਦੋਵਾਂ ਨੂੰ ਪੂਰਾ ਚਾਅ ਵੀ ਸੀ। ਚਾਅ ਇਸ ਗੱਲ ਦੀ ਵੀ ਹੁਣ ਇੱਕ ਹੋਰ rider ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣਨ ਜਾ ਰਿਹਾ/ਰਹੀ ਹੈ।
ਕਰਦੇ ਕਰਾਉਂਦੇ ਅਖੀਰ ਚ 14 ਨਵੰਬਰ ਵੀ ਆ ਗਈ। ਅਸੀਂ ਨਵਦੀਪ ਕੌਰ , ਜੋ ਕਿ Rajni ਦੀ ਪੱਕੀ ਵਾਲੀ ਸਹੇਲੀ ਹੈ, ਨੂੰ ਫੋਟੋਆਂ ਕਰਨ ਲਈ ਬੁਲਾ ਲਿਆ (ਅਕਸਰ ਮਿੱਤਰ ਪਿਆਰੇ ਇਸ ਕੰਮ ਵੀ ਆਉਂਦੇ ਨੇ) .. ਅਗਲੇ ਦਿਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜਾ ਹੋਣ ਕਰਕੇ ਅੱਜ ਸਕੂਲੋਂ ਅੱਧੇ ਦਿਨ ਦੀ ਸਾਰੀ ਛੁੱਟੀ ਵੀ ਹੋ ਗਈ ਸੀ.. ਸੋ ਪਹੁੰਚ ਗਏ ਅਸੀਂ ਸਾਰੇ ਕੈਮਰੇ ( I phone ਵਾਲੇ ਕੈਮਰੇ )ਲੈ ਕੇ ਛਾਉਣੀ ਲਾਗੇ ਬਣੀ ਨਵੀਂ ਰਿੰਗ ਰੋਡ ਤੇ.. ਫੋਟੋਆਂ ਕੀਤੀਆਂ, ਹਾਸੇ ਖੇਡੇ ਹੋਏ, ਨਵਦੀਪ ਨੇ ਸ਼ਾਨਦਾਰ ਫੋਟੋਆਂ ਕਲਿੱਕ ਕੀਤੀਆਂ, ਜਿਸ ਤਰ੍ਹਾਂ ਸੋਚਿਆ, ਓਸੇ ਤਰਾਂ ਸਭ ਕੁਝ ਹੋ ਗਿਆ।
ਇੱਕ ਹੋਰ ਜ਼ਰੂਰੀ ਗੱਲ , ਇਹ ਫੋਟੋਆਂ ਕਰਨ ਤੋਂ ਤਕਰੀਬਨ 6 ਘੰਟੇ ਬਾਅਦ ਹੀ ਨੰਨ੍ਹੀ ਪਰੀ ਨੇ ਆਪਣੇ ਕਦਮ ਸਾਡੇ ਘਰ ਪਾ ਲਏ....

1 year ago | [YT] | 19

Riya Mani vlogs

Wishing all of you a Holi filled with vibrant colours, Joyful moments and Sweet Memories….
Happy Holi ….

1 year ago | [YT] | 25

Riya Mani vlogs

ਲੰਬੇ ਸਫ਼ਰਾਂ ਦੇ ਰਾਹੀ ਕਦੇ ਥੱਕਦੇ ਨ੍ਹੀਂ ਹੁੰਦੇ,
ਸਾਹ ਰੁਕਣ ਤੋਂ ਪਹਿਲਾਂ ਕਦੇ ਰੁਕਦੇ ਨਹੀ ਹੁੰਦੇ …

2 years ago | [YT] | 21

Riya Mani vlogs

ਗਵਾਲੀਅਰ ਦੇ ਰਾਜਾ ਦੀ ਪ੍ਰੇਮ ਕਹਾਣੀ . ..
ਇੱਕ ਗੁੱਰਜਰ ਬਣੀ ਮਾਨ ਸਿੰਘ ਦੀ ਰਾਣੀ ...
ਜਿਸ ਲਈ ਰਾਜਾ ਉਸਦੇ ਪਿੰਡੋ ਲਿਆਇਆ ਪਾਣੀ...
ਰਾਜੇ ਦਾ ਬਣਾਇਆ ਇਹ ਮਹਿਲ ਹੈ ਉਸ ਦਾਸਤਾਨ ਦੀ ਨਿਸ਼ਾਨੀ...

3 years ago | [YT] | 21

Riya Mani vlogs

ਮਾਨ ਸਿੰਘ ਤੋਮਾਰ ਦਾ ਮਾਨ...
ਇਹ ਕਿਲ੍ਹਾ ਹੈ ਗਵਾਲੀਅਰ ਦੀ ਪਹਿਚਾਣ....

3 years ago | [YT] | 36

Riya Mani vlogs

ਇਮਾਨਦਾਰੀ ਹੁਣ ਤਕ ਜ਼ਿੰਦਾ ਹੈ ਇਹ ਗੱਲਾਂ ਸਿਰਫ਼ ਹੁਣ ਤਕ ਅਖ਼ਬਾਰ ਵਿਚ ਜਾਂ ਕਿਤਾਬਾਂ ਵਿੱਚ ਪੜ੍ਹਦੇ ਆ ਰਹੇ ਸੀ ਪਰ ਅੱਜ ਹਕੀਕਤ ਵਿਚ ਇਸ ਨਾਲ ਵਾਸਤਾ ਪੈ ਗਿਆ ...
ਹੋਇਆ ਇੰਝ ਕਿ ਅੱਜ ਅਸੀਂ ਇਕ ਦਿਨ ਦੇ ਰਾਈਡ ਲਈ ਫ਼ਾਜ਼ਿਲਕਾ ਗਏ ਸੀ ਅਤੇ ਫਾਜ਼ਿਲਕਾ ਤੋਂ ਤਕਰੀਬਨ ਪੰਦਰਾਂ ਕਿਲੋਮੀਟਰ ਦੂਰ ਸਾਦਕੀ ਬਾਰਡਰ ਦੀ ਰਿਟ੍ਰੀਟ ਸੈਰੇਮਨੀ ਵੇਖਣ ਤੋਂ ਬਾਅਦ ਸਾਡੀ ਵਾਪਸੀ ਹੋ ਰਹੀ ਸੀ ਹਨੇਰਾ ਹੋਣਾ ਸ਼ੁਰੂ ਚੁੱਕਿਆ ਸੀ ਅਤੇ ਸ਼ਾਮ ਦੇ ਤਕਰੀਬਨ ਛੇ ਵੱਜ ਕੇ ਤੀਹ ਮਿੰਟ ਹੋ ਚੁੱਕੇ ਸਨ ...ਅਸੀਂ ਵਾਪਸ ਆਪਣੇ ਸ਼ਹਿਰ ਬਠਿੰਡੇ ਪਹੁੰਚਣਾ ਸੀ ਜਿੱਥੇ ਕਿ ਲਗਪਗ ਦੋ ਘੰਟੇ ਲੱਗਣੇ ਸਨ ...ਸੋ ਰੀਟਰੀਟ ਸੈਰਾਮਨੀ ਵੇਖ ਕੇ ਅਸੀਂ ਆਪਣੀ ਬਾਈਕ ਚੱਕੀ, (ਇਸ ਦੌਰਾਨ ਮੈਂ ਆਪਣਾ ਮੋਬਾਈਲ (Samsung S21 Ultra) ਬਾਈਕ ਦੇ ਅੱਗੇ ਚਾਰਜ ਕਰਨਾ ਲਗਾ ਦਿੱਤਾ ਕਿਉਂਕਿ ਸਾਰਾ ਦਿਨ ਵਰਤੋਂ ਕਰਕੇ ਉਸ ਦੀ ਬੈਟਰੀ ਖ਼ਤਮ ਹੋ ਚੁੱਕੀ ਸੀ ), ..ਅਤੇ ਵਾਪਸੀ ਸ਼ੁਰੂ ਕਰ ਲਈ....ਜਦੋਂ ਤੁਸੀਂ ਸਾਦਕੀ ਬਾਰਡਰ ਤੋਂ ਫਾਜ਼ਿਲਕਾ ਵਾਲੇ ਪਾਸੇ ਆਉਂਦੇ ਹੋਣ ਤਕ ਰਾਸਤੇ ਦੇ ਵਿਚ ਇੱਕ ਫਾਟਕ ਪੈਂਦਾ ਹੈ ...ਉਸ ਥਾਂ ਦੇ ਉੱਪਰ ਮੋਟਰਸਾਈਕਲ ਦੀ ਗਤੀ ਥੋੜ੍ਹੀ ਜਿਹੀ ਤੇਜ਼ ਹੋਣ ਕਰਕੇ ਇਕ ਹੰਪ ਆਉਣ ਕਰਕੇ ਮੋਟਰਸਾਈਕਲ ਹਵਾ ਵਿੱਚ ਹੋਇਆ ਅਤੇ ਫਿਰ ਜ਼ਮੀਨ ਤੇ ਆ ਕੇ ਉਸੇ ਤਰ੍ਹਾਂ ਅੱਗੇ ਵਧਦਾ ਗਿਆ...ਛੇ ਕਿਲੋਮੀਟਰ ਹੋਰ ਤੈਅ ਕਰਨ ਤੋਂ ਬਾਅਦ ਜਦੋਂ ਅਸੀਂ ਫ਼ਾਜ਼ਿਲਕਾ ਪਹੁੰਚੇ ਤਾਂ ਮੇਰੀ ਨਿਗ੍ਹਾ ਇਕਦਮ ਮੋਬਾਇਲ ਦੇ ਉੱਪਰ ਪਈ ਜੋ ਕਿ ਮੋਟਰਸਾਈਕਲ ਦੇ ਉੱਪਰ ਨਹੀਂ ਸੀ ...ਉਸੇ ਵਕਤ ਜੋਰ ਦਾ ਝਟਕਾ ਲੱਗਣ ਵਾਂਗ ਮਹਿਸੂਸ ਹੋਇਆ ਕਿ ਇਹ ਸ਼ਾਇਦ ਪਿੱਛੇ ਫਾਟਕ ਉੱਪਰ ਡਿੱਗ ਗਿਆ ਸੀ ਤਾਂ ਸੀ ਉਸੇ ਵਕਤ ਵਾਪਸ ਫਾਟਕ ਵੱਲ ਗਏ ਪਰ ਉੱਥੇ ਮੋਬਾਇਲ ਨਹੀਂ ਸੀ ਮਿਲਿਆ ...ਮੈਂ ਰੀਆ ਨੂੰ ਕਿਹਾ ਕਿ ਉਹ ਮੇਰੇ ਨੰਬਰ ਤੇ ਫੋਨ ਕਰੇ ਅਤੇ ਪਤਾ ਕਰੇ ਕੀ ਫੋਨ ਦੀ ਘੰਟੀ ਜਾ ਰਹੀ ਹੈ ਕਿ ਨਹੀਂ ...ਉਸ ਨੇ ਜਦੋਂ ਫੋਨ ਕੀਤਾ ਤਾਂ ਪਰਮਾਤਮਾ ਦਾ ਸ਼ੁਕਰ ਹੈ ਕਿ ਅੱਗੇ ਫੋਨ ਅਟੈਂਡ ਹੋ ਗਿਆ ..ਮਤਲਬ ਕਿ ਜਿਸ ਨੂੰ ਉਹ ਫੋਨ ਮਿਲਿਆ ਸੀ ਉਸ ਨੇ ਸਾਡੀ ਗੱਲ ਹੋਈ ਤੇ ਉਹ ਵਿਅਕਤੀ ਫ਼ਾਜ਼ਿਲਕਾ ਸ਼ਹਿਰ ਵਿਖੇ ਪਹੁੰਚ ਚੁੱਕਿਆ ਸੀ ...ਮੇਰੇ ਫੋਨ ਦੀ ਬੈਟਰੀ ਤਾਂ ਪਹਿਲਾਂ ਹੀ ਖ਼ਤਮ ਹੋਣ ਵਾਲੀ ਸੀ ਅਤੇ ਸਾਨੂੰ ਇਹ ਡਰ ਸੀ ਜੇਕਰ ਫੋਨ ਦੀ ਬੈਟਰੀ ਖਤਮ ਹੋ ਗਈ ਤਾਂ ਸਾਡਾ ਫਿਰ ਤੋਂ ਉਸ ਨਾਲ ਰਾਬਤਾ ਨਹੀਂ ਹੋਣਾ ... ..ਫਿਰ ਉਸ ਦੇ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਫਾਜ਼ਿਲਕਾ ਦੇ ਘੰਟਾ ਘਰ ਚੌਕ ਦੇ ਨਜ਼ਦੀਕ ਪਹੁੰਚੇ ਹੋਏ ਹਨ ਅਤੇ ਮੈਂ ਸਰਕਾਰੀ ਕਾਲਜ ਕੋਲ ਰੀਆ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਦੇ ਨਾਲ ਮੋਟਰਸਾਈਕਲ ਦੇ ਰਾਹੀਂ ਉਨ੍ਹਾਂ ਕੋਲ ਪਹੁੰਚਿਆ ...ਅਤੇ ਤਕਰੀਬਨ ਇੱਕ ਘੰਟੇ ਦੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਸਾਨੂੰ ਉਹ ਰੱਬ ਦੇ ਬੰਦੇ ਮਿਲ ਗਏ ਜਿਨ੍ਹਾਂ ਕੋਲ ਸਾਡਾ ਫੋਨ ਸੀ. ਉਨ੍ਹਾਂ ਨੂੰ ਮਿਲ ਕੇ ਸਾਡੇ ਸਾਹ ਵਿੱਚ ਸਾਹ ਆਇਆ ਅਤੇ ਉਨ੍ਹਾਂ ਨੂੰ ਘੁੱਟ ਕੇ ਜੱਫੀ ਪਾਈ ..ਕਿਉਂਕਿ ਫ਼ੋਨ ਮਿਲਣ ਦੀ ਖੁਸ਼ੀ ਹੀ ਇੰਨੀ ਜ਼ਿਆਦਾ ਹੋਈ ..ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਫੋਨ ਦੇ ਨਾਲੋਂ ਜੋ ਉਸਦੇ ਵਿੱਚ ਡਾਟਾ ਹੁੰਦਾ ਹੈ ਉਸ ਦਾ ਫ਼ਿਕਰ ਜ਼ਿਆਦਾ ਹੁੰਦਾ ਹੈ ..ਖੈਰ ਇਹ ਫੋਨ ਵੀ ਅਸੀਂ ਦੁਬਈ ਤੋਂ ਆਪਣੇ ਭਾ ਜੀ ਤੋਂ ਮੰਗਵਾਇਆ ਸੀ ... ਉਹ ਲੋਕ ਜੋ ਕਿ ਦੇਖਣ ਨੂੰ ਕੋਈ ਆਮ ਇਨਸਾਨ ਹੀ ਸਨ .. .ਪਰ ਸਾਡੇ ਲਈ ਤਾਂ ਉਸ ਵਕਤ ਉਹੀ ਬਹੁਤ ਖਾਸ ਹੋ ਗਏ ...ਅਸੀਂ ਉਨ੍ਹਾਂ ਰੱਬ ਦੇ ਬੰਦਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਸੀ...
ਜਿੱਥੇ ਅੱਜ ਦੇ ਸਮੇਂ ਵਿੱਚ ਸਾਰੇ ਪਾਸੇ ਬੇਈਮਾਨੀ ਹੀ ਬੇਈਮਾਨੀ ਹੈ ਉੱਥੇ ਅੱਜ ਵੀ ਕੁਝ ਲੋਕਾਂ ਦੇ ਵਿਚ ਈਮਾਨਦਾਰੀ ਜਿੰਦਾ ਹੈ... ਅਤੇ ਇਨ੍ਹਾਂ ਕਰਕੇ ਹੀ ਅੱਜ ਵੀ ਇਹ ਦੁਨੀਆਂ ਕਾਇਮ ਹੈ .ਅਤੇ ਰਹੇਗੀ ....

ਆਮੀਨ......

3 years ago | [YT] | 19

Riya Mani vlogs

"The world is a book and those who do not travel read only one page."

Happy World Tourism Day .....

3 years ago | [YT] | 21

Riya Mani vlogs

"ਕੁੱਝ ਚੇਹਰੇ ਬਿਨ੍ਹਾਂ ਕੁੱਝ ਬੋਲੇ ਹੀ ਬਹੁਤ ਕੁੱਝ ਕਹਿ ਜਾਂਦੇ ਨੇ ....."

ਲੱਦਾਖ ਦੀ #Aryanvalley ਵਿੱਚ ਇਸ ਤਰ੍ਹਾਂ ਦੀ ਬਹੁਤ ਚੇਹਰੇ ਨੇ ਜਿਨ੍ਹਾਂ ਦੀਆਂ ਕਹਾਣੀਆਂ ਵਾਰੇ ਕੋਈ ਨਹੀਂ ਜਾਣਦਾ ...

3 years ago | [YT] | 18