Colours of nature 1313



Colours of nature 1313

ਇਤਨਾ ਦਾੜ੍ਹਾ ਕੈਸ ਬਧਾਯੋ ?
ਸੰਤੋਖ ਦੇ ਪਰਵਤ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਇਕ ਦਿਨ ਬਾਬਾ ਸ੍ਰੀ ਚੰਦ ਜੀ ਚੌਥੇ ਪਾਤਸ਼ਾਹ ਦੇ ਪਿਆਰ ਦੀ ਪਰਖ ਕਰਨ ਲਈ ਉਨ੍ਹਾਂ ਵੱਲ ਰਵਾਨਾ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਸ੍ਰੀ ਚੰਦ ਜੀ ਦੇ ਆਉਣ ਦੀ ਖਬਰ ਹੋਈ ਤਾਂ ਅੱਗਿਓ ਲੈਣ ਲਈ ਚੱਲ ਪਏ।
ਬਾਬਾ ਸ੍ਰੀ ਚੰਦ ਜੀ ਨੂੰ ਹੱਥ ਜੋੜ ਪ੍ਰਨਾਮ ਕੀਤਾ, ਪੰਜ ਸੌ ਰੁਪਏ ਭੇਟਾ ਕਰਕੇ ਘੋੜੇ ਉੱਤੇ ਸਵਾਰ ਕਰਵਾਇਆ ਤੇ ਘਰ ਲੈ ਆਏ। ਆਥਣ ਦੇ ਪਹਿਰ ਰਬਾਬੀਆਂ ਨੇ ਕੀਰਤਨ ਸਰਵਣ ਕਰਵਾਇਆ ਤਾਂ ਮਹਾਰਾਜ ਜੀਆਂ ਨੇ ਬਾਬਾ ਸ੍ਰੀ ਚੰਦ ਜੀ ਨੂੰ ਉੱਚੀ ਥਾਂ ਬਹਾਇਆ।
“ਏਨਾ ਵੱਡਾ ਦਾੜ੍ਹਾ ਕਿਉਂ ਵਧਾਇਆ ਹੋਇਆ ਹੈ ?”, ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਪਾਤਸ਼ਾਹ ਵੱਲ ਤਕਦਿਆਂ ਬੋਲੇ।
ਸਤਿਗੁਰਾਂ ਨੇ ਬਾਬਾ ਸ੍ਰੀ ਚੰਦ ਜੀ ਦੇ ਚਰਨ ਫੜੇ ਤੇ ਦਾੜ੍ਹੇ ਨਾਲ ਸਾਫ ਕਰਨ ਲੱਗੇ ਤੇ ਬੋਲੇ, “ਹੇ ਗੁਰ ਸੁਤ ਬਾਬਾ ਸ੍ਰੀ ਚੰਦ ਜੀ ਇਸੇ ਹੇਤ ਵਧਾਇਆ ਹੈ। ਆਪ ਜੈਸੇ ਮਹਾਪੁਰਖਾਂ ਦੇ ਚਰਨ ਝਾੜਨ ਲਈ”
“ਅਜ ਤਕ ਤੁਹਾਡੀ ਜੋ ਮਹਿਮਾ ਸੁਣੀ ਸੀ ਉਹ ਸਤ ਹੀ ਹੈ। ਅਸਲ ਵਿਚ ਸੁਣਨ ਨਾਲੋਂ ਵੀ ਕਿਤੇ ਅਧਿਕ ਹੈ ਆਪ ਜੀ ਦੀ ਮਹਿਮਾ। ਗੁਰੂ ਅੰਗਦ ਨੇ ਸੇਵਾ ਕਰਕੇ ਪ੍ਰਾਪਤ ਕੀਤੀ ਸੀ ਤੇ ਤੁਹਾਨੂੰ ਪ੍ਰੇਮ ਬਦਲੇ ਮਿਲੀ ਹੈ। ਗੁਰੂ ਰਾਮਦਾਸ ਰੂਪੀ ਸਰੋਵਰ ਵਿਚ ਜੇ ਪਾਪੀ ਵੀ ਆ ਇਸ਼ਨਾਨ ਕਰੇਗਾ ਤਾਂ ਮੁਕਤੀ ਪਾਏਗਾ।”, ਬਾਬਾ ਸ੍ਰੀ ਚੰਦ ਜੀ ਸੱਚੇ ਪਾਤਸ਼ਾਹ ਵੱਲ ਤੱਕਦਿਆਂ ਬੋਲ ਰਹੇ ਸਨ।

4 months ago | [YT] | 5

Colours of nature 1313

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

4 months ago | [YT] | 9

Colours of nature 1313

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।

1 year ago | [YT] | 12

Colours of nature 1313

ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ।

1 year ago | [YT] | 31

Colours of nature 1313

ਅੱਜ ਦੇ ਦਿਨ ਸਾਲ 1604 ਚ ਸਿੱਖਾਂ ਦੇ ਪੰਜਵੇਂ ਗੁਰੂ, ਬਾਣੀ ਦੇ ਬੋਹਿਥ ਤੇ ਕੁਰਬਾਨੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਿਸ਼ਾਹ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਸ਼ਬਦ ਚ ਰੂਹਾਨੀਅਤ ਨਾਲ ਉੱਤਮ ਜੀਵਨ ਜਿਉਣ, ਸਾਂਝੀਵਾਲਤਾ, ਫ਼ਿਰਕੂ ਸਦਭਾਵਨਾ, ਜਾਤੀ ਵਰਗ ਭੇਦ ਭਾਵ ਤੋਂ ਉਪਰ ਉੱਠਕੇ ਸ਼੍ਰੋਮਣੀ ਭਗਤਾਂ ਦੀ ਬਾਣੀ ਨੂੰ ਅੰਕਿਤ ਕਰਕੇ ਧਰਮ ਨਿਰਪੱਖਤਾ ਸਮੇਤ ਵਹਿਮਾਂ ਭਰਮਾਂ ਨੂੰ ਖੰਡਿਤ ਕਰਨ ਲਈ ਪ੍ਰੇਰਨਾ ਦਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ ਅਤੇ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸੁਨਿਹਰੀ ਅਵਸਰ ਤੇ ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁਢਾ ਜੀ ਸਨ।

1 year ago | [YT] | 27

Colours of nature 1313

ਅੰਟਾਰਟੀਕਾ ਦੀ ਧਰਤੀ ਤੇ Navdeep Singh brar (‪@Navdeepbrarvlogs‬)​ ਨੇ ਲਹਿਰਾਇਆ ਖਾਲਸਾ ਪੰਥ ਦਾ ਪੁਰਾਤਨ ਤੇ ਅਸਲ ਨਿਸ਼ਾਨ ਸਾਹਿਬ ਚੜਦੀ ਕਲਾ ਵਾਲਾ ਤੇ ਨਾਲ ਹੀ ਜੋ ਅੱਜ ਦਾ ਨਿਸ਼ਾਨ ਸਾਹਿਬ।

#sikh #antarctica #punjabi #navdeepbrar

1 year ago (edited) | [YT] | 21

Colours of nature 1313

ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ।

1 year ago | [YT] | 31